




ਆਨਰੇਰੀ ਸਕੱਤਰ ਕਾਲਜ ਕਮੇਟੀ, ਸਾਬਕਾ ਕੈਬਨਿਟ ਮੰਤਰੀ (ਪੰਜਾਬ)
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲਵੇ ਦੇ ਇਲਾਕੇ ਭਗਤਾ ਭਾਈਕਾ ਵਿਖੇ ਕੋ ਐਜੂਕੇਸ਼ਨਲ ਕਾਲਜ ਖੋਲਣਾ ਇਲਾਕੇ ਦੇ ਨੌਜਵਾਨ ਵਰਗ ਲਈ ‘ਘਰ ਵਿੱਚ ਗੰਗਾ’ ਸਮਾਨ ਹੈ ਕਿਉਂਕਿ ਇਸ ਖੇਤਰ ਵਿੱਚ ਲੜਕੀਆਂ ਦੇ ਕਾਲਜ...
Read More
ਤਾਂ ਭਾਵੇਂ ਸਨ, ਪਰ ਲੜਕਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ । ਇਹ ਕਾਲਜ ਵਿਦਿਆਰਥੀਆਂ ਨੂੰ ਵਿਦਿਅਕ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਦੀ ਸਿੱਖਿਆ ਪ੍ਰਦਾਨ ਕਰਵਾਉਂਦਿਆਂ ਗੁਰਮਤਿ ਅਨੁਸਾਰ ਜੀਵਨ ਜਿਉਂਦੀ ਸੇਧ ਦਿੰਦਾ ਹੈ।
ਇਸ ਕਾਲਜ ਨੇ ਥੋੜੇ ਅਰਸੇ ਵਿੱਚ ਹੀ ਅਕਾਦਮਿਕ ਦੇ ਨਾਲ ਨਾਲ ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬਣਿਆ ਇਹ ਕਾਲਜ ਪਰਮਾਤਮਾ ਦੀ ਮਿਹਰ ਨਾਲ ਦਿਨ - ਬ - ਦਿਨ ਤਰੱਕੀ ਦੀਆਂ ਮੰਜ਼ਲਾਂ ਛੂਹ ਰਿਹਾ ਹੈ ।
ਇਸ ਸੰਸਥਾ ਦੇ ਉੱਜਲ ਭਵਿੱਖ ਦੀ ਆਸ ਵਿੱਚ ਸ਼ੁਭ ਇਛਾਵਾਂ ਸਹਿਤ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਚ ਵਿਦਿਅਕ ਅਦਾਰਿਆਂ ਦਾ ਨਿਰਮਾਣ ਗੁਰਮਤਿ ਦੀ ਰੌਸ਼ਨੀ ਵਿੱਚ ਬਿਬੇਕ ਬੁੱਧੀ ਨੂੰ ਰੁਸ਼ਨਾਉਣ ਅਤੇ ਸ਼ੁਭ ਆਚਰਨ ਦੀ ਘੜਤ ਕਰਨ ਦੇ ਆਸ਼ੇ ਨਾਲ ਕੀਤਾ ਗਿਆ ਹੈ। ਅਜਿਹੀ ਘਾੜਤ ਨਾਲ ਇੱਕ ਵਿਦਿਆਰਥੀ ਜਿੱਥੇ ...
Read More
ਆਪਣਾ ਸਰਵਾਂਗੀ ਜੀਵਨ ਸਫਲ ਬਣਾ ਸਕਦਾ ਹੈ ਉੱਥੇ ਉਸ ਸਮੁੱਚੀ ਕਾਇਨਾਤ ਦੀ ਭਲਾਈ ਲਈ ਯਥਾਯੋਗ ਉਸਾਰੂ ਯੋਗਦਾਨ ਵੀ ਪਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਵਿਦਿਆਰਥੀਆਂ ਦੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰਨ ਲਈ ਬਚਨਬੱਧ ਸੰਸਥਾ ਹੈ। ਇਸ ਮੰਤਵ ਦੀ ਪੂਰਤੀ ਲਈ ਸਮੁੱਚਾ ਸਟਾਫ ਇਕ ਸੁਰ ਯਤਨਾਂ ਨਾਲ ਅੱਗੇ ਵੱਧ ਰਿਹਾ ਹੈ।
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਾਡੀ ਇਹ ਸੰਸਥਾ ਆਪਣੇ ਮਿਸ਼ਨ ਵਿੱਚ ਸਫਲ ਹੋਵੇ ।
ਵਿੱਦਿਆ ਸਕੱਤਰ
ਅਜੋਕਾ ਯੁੱਗ ਚਾਹੇ ਸਾਇੰਸ ਜਾ ਟੈਕਨੋਲੋਜੀ ਦਾ ਯੁੱਗ ਕਿਹਾ ਜਾਂਦਾ ਹੈ ਤੇ ਦੁਨਿਆਵੀ ਸੁੱਖ ਸਹੂਲਤਾਂ ਲਈ ਵਿਗਿਆਨਿਕ ਖੋਜਾਂ ਜਾਰੀ ਹਨ ਫਿਰ ਵੀ ਮਨੁੱਖ ਨੂੰ ਆਤਮਿਕ -ਮਾਨਸਿਕ ਸੁੱਖ ਤੇ ਤ੍ਰਿਪਤੀ ਲਈ ਧਰਮ ਦੀ ਲੋੜ ਹਮੇਸ਼ਾ ਰਹਿਣੀ ਹੈ। ਅੱਜ ਦੇ ਦੌਰ ਵਿੱਚ ...
Read More
ਜਿਹੜੀ ਵਿਦਿਅਕ ਸੰਸਥਾ ਦੁਨਿਆਵੀ ਗਿਆਨ ਵਿਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਰੂਹਾਨੀ ਗਿਆਨ ਪ੍ਰਦਾਨ ਕਰੇਗੀ ਉਹੀ ਸੰਸਥਾ ਮਨੁੱਖੀ ਸੱਭਿਤਾ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੀ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਸੰਸਥਾਵਾਂ ਇਸ ਉਦੇਸ਼ ਦੀ ਪੂਰਤੀ ਕਰ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਭਗਤਾ ਭਾਈ ਕਾ ਇਸ ਮਨੋਰਥ ਦੀ ਪੂਰਤੀ ਇਤ ਹਮੇਸ਼ਾ ਯਤਨ ਹੀਲ ਸੰਸਥਾ ਹੈ
।
ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਮੁੱਚਾ ਸਟਾਫ ਸਮੂਹਿਕ ਰੂਪ ਵਿੱਚ ਸੰਸਥਾ ਦੇ ਉਦੇਸ਼ ਦੀ ਪੂਰਤੀ ਲਈ ਨਿਰਵਿਘਨ ਯਤਨਸ਼ੀਲ ਤੇ ਕਰਮਸ਼ੀਲ ਰਹੇ।







